Skip to content

Month: April 2017

ਸਫਰ

ਰਾਜਸਥਾਨ ਰਾਜਿਆਂ ਦੀ ਧਰਤੀ। ਇਸ ਧਰਤੀ ਲਈ ਮੇਰੇ ਦਿਲ ‘ਚ ਮੋਹ ਤੇ ਸਤਿਕਾਰ ਏ ਇਸ ਲਈ ਨਹੀਂ ਕਿ ਇਹ ਧਰਤ ਕਦੇ ਰਾਜਿਆਂ ਦਾ ਸਥਾਨ ਸੀ ਸਗੋਂ ਇਸ ਲਈ ਕਿ ਇੱਥੋਂ ਦੇ ਲੋਕ ਬਹੁਤ ਸਹਿਜ ਤੁਰਦੇ ਨੇ। ਜਿੰਦਗੀ ਜਿਵੇਂ ਮਟਕ ਮਟਕ ਤੁਰਦੀ ਹੋਵੇ ਇਹਨਾਂ ਨਾਲ । ਮੈਂ ਇਹਨਾਂ ਟਿੱਬਿਆਂ ਕਰੀਰਾਂ ਨੂੰ ਮਿਲ ਖੁਸ਼ੀ ਨਾਲ ਭਰ ਜਾਂਦਾ, ਵਿਸਮਾਦ ਨਾਲ ਭਰ ਜਾਂਦਾ । ਰੇਤੀਲੇ ਰਾਵਾਂ ‘ਤੇ ਉੱਗੇ ਵਣ, ਕਰੀਰ, ਝਾੜੀਆਂ ਜਿਵੇਂ ਜੀ ਆਇਆ ਨੂੰ ਆਖਦੇ ਹੋਣ। ਟਿੱਬਿਆਂ ਦੇ ਵਿਚਕਾਰ ਇੱਕ ਦੂਜੀਆਂ ਤੋਂ ਦੂਰ ਦੂਰ ਕੱਲਮ-ਕੱਲੀਆਂ ਢਾਣੀਆਂ (ਘਰਾਂ) ਨੂੰ ਵੇਖ ਹੈਰਾਨ ਹੁੰਦਾ ਆਪਣੇ ਆਪ ਨੂੰ ਆਖਦਾ,”ਕਿਹੋ ਜਿਹੇ ਲੋਕ ਨੇ,ਨਾ ਰੱਬ ਨਾਲ ਤੇ ਨਾ ਹੀ…

ਕਹਾਣੀ ”ਬਰੋਟੇ ਹੇਠ ਧੁੱਪ” ਦੇ ਕੁਝ ਅੰਸ਼

1- ਰੱਬਾ ਜੇ ਮੇਰੇ ਵੱਸ ਹੁੰਦਾ ਮੈਂ ਇਹ ਰੇਤ ਦੇ ਟਿੱਬੇ, ਜੰਡ, ਮਲ੍ਹੇ-ਝਾੜੀਆਂ ,ਕਰੀਰਾਂ ਦੀ ਪੰਡ ਬੰਨ੍ਹ ਲੈ ਜਾਂਦਾ ਆਪਣੇ ਪਿੰਡ ਤੇ ਨਾਲ ਹੀ ਲੈ ਜਾਂਦਾ ਗਾਚ ਕਰਕੇ ਆ ਖਾਲੀ ਪਈ ਡਿੱਗੀ ਜਿਹੜੀ ਕਦੇ ਕਦਾਈਂ ਹੀ ਖੁਸ਼ਕਿਸਮਤੀ ਸਦਕਾ ਹੀ ਭਰਦੀ ਹੋਵੇਗੀ ਕੰਡਿਆਂ ਤੀਕ । ਇਹਨਾਂ ਸਭ ਨਿਆਮਤਾਂ ਨੂੰ ਟਿਕਾ ਦਿੰਦਾ ਆਪਣੇ ਪਿੰਡ ਦੇ ਵਿਚਕਾਰ, ਡਿੱਗੀ ਦੇ ਆਲੇ ਦੁਆਲੇ ਰੇਤ ਦੇ ਟਿੱਬੇ, ਜੰਡ, ਮਲ੍ਹੇ-ਝਾੜੀਆਂ ,ਕਰੀਰ । ਅੰਦਰੋਂ ਟੁੱਟੇ ਲੋਕਾਂ ਦਾ ਤੀਰਥ ਸਥਾਨ । ਜਿੱਥੇ ਆ ਮਾਵਾਂ ਆਪਣੇ ਮੋਏ ਪੁੱਤਰਾ ਨੂੰ ਯਾਦ ਕਰਦੀਆਂ । ਅੰਬਰੋਂ ਵਰ੍ਹੇ ਪਾਣੀ ਨਾਲ ਅੱਧੀ ਊਣੀ ਹੋਈ ਡਿੱਗੀ ‘ਚ ਆਪਣੇ ਕੋਸੇ ਹੰਝੂ ਰਲਾ ਆਪਣੇ ਮੁੱਖ ਧੋਂਦੀਆਂ । ਸਦਾ…

ਕਹਾਣੀ ”ਬੂਟਾ ਸਿੰਘ ਰਫ਼ਿਊਜੀ” ਦੇ ਕੁਝ ਅੰਸ਼

1- “ਬਸ਼ੀਰਿਆ ਜਦੋਂ ਵੀ ਅੰਬਰੋਂ ਤਾਰਾ ਟੁੱਟਦਾ ਉਦੋਂ ਖੱਪਾ ਕਿਉਂ ਨਹੀਂ ਨਜ਼ਰੀਂ ਪੈਦਾ ? ਰੋਜ ਇੱਕੋ ਸੁਖਨਾਂ ਜਿਵੇਂ ਮੈਂ ਲਹੂ ਨਾਲ ਲਿੱਬੜਿਆ ਹੋਵਾਂ, ਪੈਰਾਂ ‘ਚ ਰਿੜ੍ਹਦੇ ਸਿਰ ਤੇ ਮੈਂ ਠੁੱਡੇ ਖਾਂਦਾ ਡਿਗਦਾ ਉੱਠਦਾ| ਲਾਸ਼ਾ ਦੇ ਢੇਰ ‘ਚੋ ਆਪਣਿਆਂ ਦੀਆਂ ਲਾਸ਼ਾ ਲੱਭਦਾ ਫਿਰਦਾ। ਆਪਣਿਆਂ ਦੀਆਂ ….. ਨਈ ਮੈਂ ਤਾਂ ਦਿਲਾਵਰ ਨੂੰ ਲੱਭਦਾ…..। ਤ੍ਰਭਕ ਕੇ ਉੱਠਦਾ ਮੁੜ੍ਹਕੇ ਨਾਲ ਸਾਰਾ ਸਰੀਰ ਗੱਚ ਹੋ ਜਾਂਦਾ। ਚੀਕ ਸੰਗ ‘ਚ ਦੱਬ ਕੇ ਰਹਿ ਜਾਂਦੀ ਏ ਜਿਵੇਂ ਕਿਸੇ ਸੰਗੀਓ ਫੜਿਆ ਹੋਵੇ। ਐਸੇ ਘਰੋਂ ਬੇਘਰ ਹੋਏ ਅੱਜ ਤਾਈ ਰਫ਼ਿਊਜੀ ਆ……ਭਾਵੇਂ ਕੋਠੀਆਂ ਭਰੀਆਂ।” 2- “ਬਸ਼ੀਰ ਪਹੀ ਦੇ ਨਾਲ ਵਾਲੇ ਕਿੱਲੇ ‘ਚ ਕਣਕ ਬਹੁਤ ਘੱਟ ਉੱਗੀ ਏ।” “ਆਹੋ ਚਾਚਾ, ਓਸ…