Skip to content

ਬਾਜਵਾ ਸੁਖਵਿੰਦਰ Posts

ਇਖਲਾਕੀ ਬੰਦਾ

ਬੀਤਦਾ ਸਿਆਲ ਮੱਠੀ ਮੱਠੀ ਠੰਡ ਦੇ ਦਿਨ । ਮੈਂ ਤੇ ਮੇਰਾ ਬੇਟਾ ਪਿੰਡ ਮਛਲੀ ਖੁਰਦ ਤੋਂ ਬੱਸ ਰਾਹੀਂ ਆਪਣੇ ਪਿੰਡ ਵਾਪਸ ਆ ਰਹੇ ਸੀ । ਕੁਝ ਕਵੇਲੇ ਤੁਰੇ, ਕੁਝ ਬੱਸ ਕੰਡਕਟਰਾਂ ਲੇਟ ਕਰਤਾ । ਕੋਈ ਵੀ ਕੰਡਕਟਰ ਸਾਡੇ ਪਿੰਡ ਬੱਸ ਰੋਕਣ ਲਈ ਤਿਆਰ ਨਾ ਹੁੰਦਾ । ਜੀ.ਟੀ ਰੋਡ ਸ਼ੰਭੂ ਪਿੰਡ ਦੇ ਆਲੇ ਦੁਆਲੇ ਹੋਰ ਵੀ ਕਈ ਪਿੰਡ ਵੱਸਦੇ ਹਨ । ਹੌਲੀ ਹੌਲੀ ਸੱਤ ਅੱਠ ਸਵਾਰੀਆਂ ਆ ਜੁੜੀਆਂ ਸ਼ੰਭੂ ਉੱਤਰਨ ਵਾਲੀਆਂ । ਬੱਸ ਰਾਜਪੁਰੇ ਬਾਈਪਾਸ ‘ਤੇ ਆਣ ਰੁਕੀ, ਬੱਸ ਕੰਡਕਟਰ ਸ਼ੰਭੂ ਬੱਸ ਰੋਕਣ ਲਈ ਤਿਆਰ ਸੀ । ਮੈਂ ਤੇ ਅਮਿਤੋਜ ਵੀ ਉਹਨਾਂ ਸਵਾਰੀਆਂ ਨਾਲ ਬੱਸ ‘ਚ ਸਵਾਰ ਹੋ ਗਏ । ਜਿੰਦਗੀ…

ਮੈਂ ਤੇ ਉਹ

ਮੈਂ ਤੇ ਉਹ ਅਸੀਂ ਇੱਕ ਦੂਜੇ ‘ਚ ਇਸ ਤਰਾਂ ਸਮਾਏ ਜਿਵੇਂ ਸ਼ਾਂਤ ਝੀਲ ਤੇ ਵਰਦੀ ਬੱਦਲੀ ਦੀ ਹਰ ਇੱਕ ਪਾਕ-ਪਵਿੱਤਰ ਕਣੀ । ਝੀਲ ਦੇ ਪਾਣੀ ‘ਚ ਸਾਡਾ ਵਜੂਦ ਇੱਕ ਹੋ ਗਿਆ । ਉਹ ਜਦੋਂ ਵੀ ਬਲੀ….. ਮੇਰੇ ਲਈ …..ਮੈਂ ਮੋਮ ਹੋਇਆ । ਵਿਯੋਗ ਦੇ ਪਲਾਂ ‘ਚ ਅੱਖੀਓ ਡੁੱਲ੍ਹਿਆ ਪਾਕ ਹੰਝੂ, ਨੈਣਾਂ ਦੀ ਰੜਕ, ਦਿਲ ਦੀ ਤੜਫ ਹੈ ਉਹ। ਕਮਲੀ ਕਿਹੇ, ” ਮੈਂ ਸਾਂ ਕਣੀ ਤੇਰੇ ‘ਚ ਸਮਾ ਸਾਗਰ ਹੋਈ ।” ਪਰ ਮੈਂ ਜਾਣਦਾ ਤੇਰੇ ਸਦਕਾ ਵਜੂਦ ਮੇਰਾ…। ਮੇਰੇ ਮਨ ਮੰਦਰ ਚ’ ਸਮਾਧੀ ਲਾਈ ਬੈਠੀ,ਮੇਰੀ ਅਰਾਧਨਾ ਕਰਦੀ ਸਾਵਲ ਰੰਗੀਏ ਬੱਦਲੀਏ, ਤੂੰ ਨਹੀਂ ਜਾਣਦੀ ਕਿ ਤੂੰ ਹੀ ਤਾਂ ਮੇਰਾ ਰੱਬ ਹੈ ।…

ਧੰਨ ਹੋ ਤੁਸੀਂ ਪੰਛੀਓ

ਅਸਮਾਨੀ ਚਮਕਦੇ ਤਾਰਿਆਂ ਸੰਗ ਰੁਸ਼ਨਾਉਂਦਾ ਮੇਰਾ ਪਿੰਡ,ਪਿੰਡ ਵਾਲਾ ਘਰ ਤੇ ਪਿੰਡ ਦੇ ਰੁੱਖ। ਇੱਕ ਰਾਤ ਤਾਰਿਆਂ ਦੀ ਛਾਵੇਂ ਬੈਠਾ ਮੈਂ ਆਪਣੀ ਮਹਿਬੂਬਾ ਤੋਂ ਵੀ ਪਿਆਰੇ ਜਾਪਦੇ ਪਿੰਡ ਨੂੰ ਤੱਕਦਾ ਖਿਆਲਾਂ ‘ਚ ਗੁਆਚ ਗਿਆ ਸਾਂ……” ਮੈਨੂੰ ਪਿਆਰ ਏ ਆਪਣੇ ਘਰ ਨਾਲ, ਆਪਣੇ ਪਿੰਡ ਨਾਲ ਤੇ ਮੇਰੇ ਆਪਣੇ ਪਿੰਡ ‘ਚ ਵੱਸਦੇ ਰੁੱਖਾਂ ਨਾਲ|ਜਿਵੇਂ ਕਾਦਰ ਨੂੰ ਮੇਰੇ ਤੋਂ ਵੀ ਵੱਧ ਪਿਆਰ ਹੋਵੇ ਮੇਰੇ ਪਿੰਡ ਨਾਲ | ਮੈਂ ਜਦੋਂ ਵੀ ਸਫਰ ‘ਤੇ ਹੁੰਦਾ ਤਾਂ ਬੜਾ ਯਾਦ ਆਉਂਦਾ ਮੈਨੂੰ ਆਪਣਾ ਘਰ, ਪਿੰਡ ਤੇ ਪਿੰਡ ‘ਚ ਵੱਸਦੇ ਰੁੱਖ |ਇਹਨਾਂ ਨੂੰ ਮੈਂ ਆਪਣੇ ਸੁਪਨਿਆਂ ‘ਚ ਹਰਦਮ ਆਪਣੇ ਸੰਗ ਰੱਖਦਾ | ਮੇਰਾ ਘਰ ਸਾਂਭੀ ਬੈਠਾ ਮੇਰੇ ਵਾਂਗੂੰ ਯਾਦਾਂ,…

ਸਫਰ

ਰਾਜਸਥਾਨ ਰਾਜਿਆਂ ਦੀ ਧਰਤੀ। ਇਸ ਧਰਤੀ ਲਈ ਮੇਰੇ ਦਿਲ ‘ਚ ਮੋਹ ਤੇ ਸਤਿਕਾਰ ਏ ਇਸ ਲਈ ਨਹੀਂ ਕਿ ਇਹ ਧਰਤ ਕਦੇ ਰਾਜਿਆਂ ਦਾ ਸਥਾਨ ਸੀ ਸਗੋਂ ਇਸ ਲਈ ਕਿ ਇੱਥੋਂ ਦੇ ਲੋਕ ਬਹੁਤ ਸਹਿਜ ਤੁਰਦੇ ਨੇ। ਜਿੰਦਗੀ ਜਿਵੇਂ ਮਟਕ ਮਟਕ ਤੁਰਦੀ ਹੋਵੇ ਇਹਨਾਂ ਨਾਲ । ਮੈਂ ਇਹਨਾਂ ਟਿੱਬਿਆਂ ਕਰੀਰਾਂ ਨੂੰ ਮਿਲ ਖੁਸ਼ੀ ਨਾਲ ਭਰ ਜਾਂਦਾ, ਵਿਸਮਾਦ ਨਾਲ ਭਰ ਜਾਂਦਾ । ਰੇਤੀਲੇ ਰਾਵਾਂ ‘ਤੇ ਉੱਗੇ ਵਣ, ਕਰੀਰ, ਝਾੜੀਆਂ ਜਿਵੇਂ ਜੀ ਆਇਆ ਨੂੰ ਆਖਦੇ ਹੋਣ। ਟਿੱਬਿਆਂ ਦੇ ਵਿਚਕਾਰ ਇੱਕ ਦੂਜੀਆਂ ਤੋਂ ਦੂਰ ਦੂਰ ਕੱਲਮ-ਕੱਲੀਆਂ ਢਾਣੀਆਂ (ਘਰਾਂ) ਨੂੰ ਵੇਖ ਹੈਰਾਨ ਹੁੰਦਾ ਆਪਣੇ ਆਪ ਨੂੰ ਆਖਦਾ,”ਕਿਹੋ ਜਿਹੇ ਲੋਕ ਨੇ,ਨਾ ਰੱਬ ਨਾਲ ਤੇ ਨਾ ਹੀ…

ਕਹਾਣੀ ”ਬਰੋਟੇ ਹੇਠ ਧੁੱਪ” ਦੇ ਕੁਝ ਅੰਸ਼

1- ਰੱਬਾ ਜੇ ਮੇਰੇ ਵੱਸ ਹੁੰਦਾ ਮੈਂ ਇਹ ਰੇਤ ਦੇ ਟਿੱਬੇ, ਜੰਡ, ਮਲ੍ਹੇ-ਝਾੜੀਆਂ ,ਕਰੀਰਾਂ ਦੀ ਪੰਡ ਬੰਨ੍ਹ ਲੈ ਜਾਂਦਾ ਆਪਣੇ ਪਿੰਡ ਤੇ ਨਾਲ ਹੀ ਲੈ ਜਾਂਦਾ ਗਾਚ ਕਰਕੇ ਆ ਖਾਲੀ ਪਈ ਡਿੱਗੀ ਜਿਹੜੀ ਕਦੇ ਕਦਾਈਂ ਹੀ ਖੁਸ਼ਕਿਸਮਤੀ ਸਦਕਾ ਹੀ ਭਰਦੀ ਹੋਵੇਗੀ ਕੰਡਿਆਂ ਤੀਕ । ਇਹਨਾਂ ਸਭ ਨਿਆਮਤਾਂ ਨੂੰ ਟਿਕਾ ਦਿੰਦਾ ਆਪਣੇ ਪਿੰਡ ਦੇ ਵਿਚਕਾਰ, ਡਿੱਗੀ ਦੇ ਆਲੇ ਦੁਆਲੇ ਰੇਤ ਦੇ ਟਿੱਬੇ, ਜੰਡ, ਮਲ੍ਹੇ-ਝਾੜੀਆਂ ,ਕਰੀਰ । ਅੰਦਰੋਂ ਟੁੱਟੇ ਲੋਕਾਂ ਦਾ ਤੀਰਥ ਸਥਾਨ । ਜਿੱਥੇ ਆ ਮਾਵਾਂ ਆਪਣੇ ਮੋਏ ਪੁੱਤਰਾ ਨੂੰ ਯਾਦ ਕਰਦੀਆਂ । ਅੰਬਰੋਂ ਵਰ੍ਹੇ ਪਾਣੀ ਨਾਲ ਅੱਧੀ ਊਣੀ ਹੋਈ ਡਿੱਗੀ ‘ਚ ਆਪਣੇ ਕੋਸੇ ਹੰਝੂ ਰਲਾ ਆਪਣੇ ਮੁੱਖ ਧੋਂਦੀਆਂ । ਸਦਾ…

ਕਹਾਣੀ ”ਬੂਟਾ ਸਿੰਘ ਰਫ਼ਿਊਜੀ” ਦੇ ਕੁਝ ਅੰਸ਼

1- “ਬਸ਼ੀਰਿਆ ਜਦੋਂ ਵੀ ਅੰਬਰੋਂ ਤਾਰਾ ਟੁੱਟਦਾ ਉਦੋਂ ਖੱਪਾ ਕਿਉਂ ਨਹੀਂ ਨਜ਼ਰੀਂ ਪੈਦਾ ? ਰੋਜ ਇੱਕੋ ਸੁਖਨਾਂ ਜਿਵੇਂ ਮੈਂ ਲਹੂ ਨਾਲ ਲਿੱਬੜਿਆ ਹੋਵਾਂ, ਪੈਰਾਂ ‘ਚ ਰਿੜ੍ਹਦੇ ਸਿਰ ਤੇ ਮੈਂ ਠੁੱਡੇ ਖਾਂਦਾ ਡਿਗਦਾ ਉੱਠਦਾ| ਲਾਸ਼ਾ ਦੇ ਢੇਰ ‘ਚੋ ਆਪਣਿਆਂ ਦੀਆਂ ਲਾਸ਼ਾ ਲੱਭਦਾ ਫਿਰਦਾ। ਆਪਣਿਆਂ ਦੀਆਂ ….. ਨਈ ਮੈਂ ਤਾਂ ਦਿਲਾਵਰ ਨੂੰ ਲੱਭਦਾ…..। ਤ੍ਰਭਕ ਕੇ ਉੱਠਦਾ ਮੁੜ੍ਹਕੇ ਨਾਲ ਸਾਰਾ ਸਰੀਰ ਗੱਚ ਹੋ ਜਾਂਦਾ। ਚੀਕ ਸੰਗ ‘ਚ ਦੱਬ ਕੇ ਰਹਿ ਜਾਂਦੀ ਏ ਜਿਵੇਂ ਕਿਸੇ ਸੰਗੀਓ ਫੜਿਆ ਹੋਵੇ। ਐਸੇ ਘਰੋਂ ਬੇਘਰ ਹੋਏ ਅੱਜ ਤਾਈ ਰਫ਼ਿਊਜੀ ਆ……ਭਾਵੇਂ ਕੋਠੀਆਂ ਭਰੀਆਂ।” 2- “ਬਸ਼ੀਰ ਪਹੀ ਦੇ ਨਾਲ ਵਾਲੇ ਕਿੱਲੇ ‘ਚ ਕਣਕ ਬਹੁਤ ਘੱਟ ਉੱਗੀ ਏ।” “ਆਹੋ ਚਾਚਾ, ਓਸ…